ਜਾਣਕਾਰੀ ਪੰਜਾਬੀ ਵਿੱਚ ਉਪਲਬਧ ਹੈ

ਔਫਿਸ ਆੱਫ ਦ ਗਵਰਨਮੇੰਟ ਇਕਨੋਮਿਸਟ ਵੈੱਬਸਾਈਟ ਦੇ ਪੰਜਾਬੀ ਸੰਸਕਰਣ ਵਿੱਚ ਸਿਰਫ ਸਾਡੀਆਂ ਮੁੱਖ ਜਿੰਮੇਵਾਰੀਆਂ ਹੀ ਸ਼ਾਮਲ ਹਨI ਤੁਸੀਂ ਸਾਡੀ ਵੈੱਬਸਾਈਟ ਦੀ ਪੂਰੀ ਸਮੱਗਰੀ ਨੂੰ ਅੰਗ੍ਰੇਜੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਵੇਖ ਸਕਦੇ ਹੋI

ਮੁੱਖ ਜਿਮੇੰਵਾਰੀਆਂ

ਔਫਿਸ ਆੱਫ ਦ ਗਵਰਨਮੇੰਟ ਇਕਨੋਮਿਸਟ ਹਾਂਗਕਾਂਗ ਦੀ ਅਰਥਵਿਵਸਥਾ ਬਾਰੇ ਜਨਤਾ ਨੂੰ ਅਪਡੇਟ ਕੀਤੀ ਜਾਣਕਾਰੀ ਪ੍ਰਦਾਨ ਕਰਨ ਅਤੇ ਸਰਕਾਰੀ ਨੀਤੀਆਂ ਤੇ ਆਰਥਿਕ ਵਿਸ਼ਲੇਸ਼ਣ ਅਤੇ ਸੰਬੰਧਿਤ ਪੇਸ਼ੇਵਰ ਸਲਾਹ ਪ੍ਰਦਾਨ ਕਰਨ ਲਈ ਜਿੰਮੇਵਾਰ ਹੈI ਖਾਸ ਤੌਰ ਤੇ, ਇਹ ਹੇਠ ਲਿਖੇ ਕੰਮ ਕਰਦਾ ਹੈ -

(ਓ) ਅਰਥਵਿਵਸਥਾ ਵਿੱਚ ਵਿਕਾਸ ਦੀ ਨਿਗਰਾਨੀ ਕਰਨਾ ਅਤੇ ਨਿਯਮਤ ਆਰਥਿਕ ਰਿਪੋਰਟਾਂ ਅਤੇ ਪੂਰਵ ਅਨੁਮਾਨ ਤਿਆਰ ਕਰਨਾ;

(ਅ) ਬਜਟ ਦੀ ਪ੍ਰਕ੍ਰਿਆ ਲਈ ਇਨਪੁਟਸ ਅਤੇ ਵਿਸ਼ਲੇਸ਼ਣ ਪ੍ਰਦਾਨ ਕਰਨਾ;

(ਈ) ਸਰਕਾਰੀ ਬਿਊਰੋ ਅਤੇ ਵਿਭਾਗਾਂ ਨੂੰ ਆਰਥਿਕ ਮਾਮਲਿਆਂ ਤੇ ਪੇਸ਼ੇਵਰ ਸਲਾਹ ਪ੍ਰਦਾਨ ਕਰਨਾ, ਅਤੇ

(ਸ) ਸਰਕਾਰੀ ਨੀਤੀਆਂ, ਉਪਾਵਾਂ ਅਤੇ ਪ੍ਰੋਜੈਕਟਾਂ ਦੇ ਆਰਥਿਕ ਪ੍ਰਭਾਵਾਂ ਦਾ ਮੁਲਾਂਕਣ ਕਰਨਾI

ਔਫਿਸ ਆੱਫ ਦ ਗਵਰਨਮੇੰਟ ਇਕਨੋਮਿਸਟ ਨਵੀਨਤਮ ਆਰਥਿਕ ਸਥਿਤੀ ਦੇ ਨਾਲ ਹਾਂਗਕਾਂਗ ਅਰਥਵਿਵਸਥਾ ਦੀ ਵੈੱਬਸਾਈਟ ਦੀ ਵੀ ਸੰਭਾਲ ਕਰਦਾ ਹੈI